Clearing The Farmers’ Fields For Deposited Flood Sand
With the collaboration of SOCH Center,
efforts are underway to clear farmers’ fields buried under flood-deposited sand—
helping communities reclaim their land and future.
ਸੁਲਤਾਨਪੁਰ ਲੋਧੀ ਏਰੀਏ ਦੇ ਪਿੰਡ ਆਹਲੀਕਲਾਂ ਵਿੱਚ ਕਿਸਾਨ ਸ੍ਰ: ਬਲਦੇਵ ਸਿੰਘ ਪੁੱਤਰ ਸੁਰਜਨ ਸਿੰਘ ਅਤੇ ਸ੍ਰ: ਕੁਲਦੀਪ ਸਿੰਘ ਸਪੁੱਤਰ ਦੇਸਾ ਸਿੰਘ ਦੀ ਜ਼ਮੀਨ ਵਿੱਚ “ਜੇਸੀਬੀ ਮਸ਼ੀਨ ਅਤੇ ਟਰੈਕਟਰ ਟਰਾਲੀਆਂ” ਨਾਲ਼ ਮਿੱਟੀ ਚੁੱਕ ਕੇ ਇੱਕ ਏਕੜ ਜ਼ਮੀਨ ਖਾਲੀ ਕਰ ਲਈ ਗਈ ਹੈ। ਇਸ ਪਾਸੇ ਦਾ ਕੰਮ ਮੁਕੰਮਲ ਹੋ ਗਿਆ ਹੈ।
ਟਰੈਕਟਰ ਟਰਾਲੀਆਂ ਨਾਲ਼ ਦੂਸਰੇ ਪਾਸੇ ਲਿਜਾਈ ਜਾ ਰਹੀ ਮਿੱਟੀ ਨੂੰ ਨਾਲ਼ ਦੀ ਨਾਲ਼ ਕਰਾਹਾ ਮਾਰਕੇ ਪੱਧਰ ਕੀਤਾ ਜਾਂਦਾ ਰਿਹਾ ਹੈ ਲੇਕਿਨ ਫੇਰ ਵੀ ਏਸ ਪਾਸੇ ਥੋੜਾ ਕੰਮ ਬਾਕੀ ਰਹਿ ਗਿਆ ਹੈ, ਲਗਾਤਾਰ ਕਰਾਹਾ ਮਾਰਕੇ ਇਸ ਕੰਮ ਨੂੰ ਇੱਕ ਦਿਨ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
“ਇੱਕ ਏਕੜ ਜਮੀਨ” ਵਿੱਚ ਪਏ ਪੰਜ ਤੋਂ ਛੇ ਫੁੱਟ ਉੱਚੇ ਮਿੱਟੀ ਦੇ ਧੋੜੇ ਚੁੱਕੇ ਗਏ ਅਤੇ “ਤਿੰਨ ਤੋਂ ਚਾਰ ਫੁੱਟ ਡੂੰਘੇ” ਖਲੋਤੇ ਪਾਣੀ ਨਾਲ਼ “ਝੀਲ ਵਰਗੀ ਸ਼ਕਲ” ਅਖਤਿਆਰ ਕਰ ਚੁੱਕੀ “ਦੋ ਏਕੜ ਜਮੀਨ” ਵਿੱਚ ਇਹ ਮਿੱਟੀ ਪਾਈ ਗਈ ਹੈ। ਇਸ ਤਰਾਂ ਹੜ੍ਹਾਂ ਕਾਰਨ ਬਰਬਾਦ ਹੋ ਚੁੱਕੀ “ਤਿੰਨ ਏਕੜ ਜ਼ਮੀਨ” ਕਿਸਾਨ ਪਰਿਵਾਰਾਂ ਨੰ ਵਾਪਸ ਦਿਵਾਈ ਗਈ ਹੈ।




